ਪਰਦੇਸ ਗਿਓਂ ਤੇ ਪਰਦੇਸੀ ਹੋਇਓਂ, ਤੇਰੀ ਨਿੱਤ ਵਤਨਾਂ ‘ਚ ਲੋੜਾਂ
ਕਮਲੀ ਕਰਕੇ ਛੱਡ ਗਿਓ ਮੈਨੂੰ, ਤੇ ਮੈ ਕੱਖ ਗਲ਼ੀਆਂ ਦੇ ਰੋਲ੍ਹਾਂ
ਜਾ ਵੇ ਪ੍ਰਦੇਸੀਆ, ਵੇ ਦੇਰਾਂ ਕਾਂਹਨੂੰ ਲਾਈਆਂ
ਮੈਂ ਭੁੱਲ ਗਈਆਂ___, ਮੈਂ ਰੁਲ਼ ਗਈਆਂ___ ਹਾਏ
ਮੈਂ ਹੋਇਆ ਮਜਬੂਰ ਨੀ, ਜਦੋਂ ਦਾ ਤੇਥੋਂ ਦੂਰ ਨੀ
ਵੱਸ ਨਾ ਚਲੇ____, ਯਾਦਾਂ ਆਉਣ ਤੇਰੀਆਂ___ ਹਾਏ
ਜਾ ਵੇ ਪ੍ਰਦੇਸੀਆ
ਰੋ ਰੋ ਕੇ ਪੁੱਛਦੀਆਂ, ਤੇਰੀ ਤਸਵੀਰ ਨੂੰ
ਕੇਹੜੀ ਗੱਲੋਂ ਰਾਂਝਣਾਂ ਵੇ, ਭੁੱਲ ਗਿਓਂ ਹੀਰ ਨੂੰ, ਭੁੱਲ ਗਿਓਂ ਹੀਰ ਨੂੰ
ਜਾ ਵੇ ਪ੍ਰਦੇਸੀਆ, ਵੇ ਦੇਰਾਂ ਕਾਂਹਨੂੰ ਲਾਈਆਂ
ਮੈਂ ਭੁੱਲ ਗਈਆਂ___, ਮੈਂ ਰੁਲ਼ ਗਈਆਂ___ ਹਾਏ
ਜਾ ਵੇ ਪ੍ਰਦੇਸੀਆ
ਹਰ ਵੇਲੇ ਰਹਿੰਦਾ ਮੈਨੂੰ, ਤੇਰਾ ਹੀ ਖਿਆਲ ਨੀ
ਤੇਰੇ ਬਾਜੋਂ ਹੋਇਆ ਮੇਰਾ, ਜੀਵਣਾਂ ਮੁਹਾਲ ਨੀ, ਜੀਵਣਾਂ ਮੁਹਾਲ ਨੀ
ਮੈਂ ਹੋਇਆ ਮਜਬੂਰ ਨੀ, ਜਦੋਂ ਦਾ ਤੇਥੋਂ ਦੂਰ ਨੀ
ਵੱਸ ਨਾ ਚਲੇ____, ਯਾਦਾਂ ਆਉਣ ਤੇਰੀਆਂ___ ਹਾਏ
ਜਾ ਵੇ ਪ੍ਰਦੇਸੀਆ
ਦਰਦ ਵਿਛੋੜਾ ਦੇ ਕੇ, ਛੱਡ ਗਿਓਂ ਕੱਲੀਆਂ
ਗਲ਼ੀਆਂ ਦੇ ਕੱਖ ਰੋਲ਼ਾਂ, ਵਾਂਗ ਮੈਂ ਝੱਲੀਆਂ
ਜਾ ਵੇ ਪ੍ਰਦੇਸੀਆ, ਵੇ ਦੇਰਾਂ ਕਾਂਹਨੂੰ ਲਾਈਆਂ
ਮੈਂ ਭੁੱਲ ਗਈਆਂ___, ਮੈਂ ਰੁਲ਼ ਗਈਆਂ___ ਹਾਏ
ਜਾ ਵੇ ਪ੍ਰਦੇਸੀਆ
ਅੱਧੀ-2 ਰਾਤੀਂ ਮੇਰੇ, ਸੁਫਨੇ ‘ਚ ਆ ਕੇ
ਰੋਜ਼ ਤੁਰ ਜਾਵੇਂ ਮੈਨੂੰ, ਨੀਂਦਰੋਂ ਜਗਾ ਕੇ, ਨੀਂਦਰੋਂ ਜਗਾ ਕੇ
ਮੈਂ ਹੋਇਆ ਮਜਬੂਰ ਨੀ, ਜਦੋਂ ਦਾ ਤੇਥੋਂ ਦੂਰ ਨੀ
ਵੱਸ ਨਾ ਚਲੇ____, ਯਾਦਾਂ ਆਉਣ ਤੇਰੀਆਂ___ ਹਾਏ
ਜਾ ਵੇ ਪ੍ਰਦੇਸੀਆ