ਵੇ ਬੋਲ ਸਾਂਵਲ, ਨਾਂ ਰੋਲੀ ਸਾਂਨੂੰ
ਵੇ ਵੇਖੀਂ ਕੰਡਿਆਂ ਦੇ ਵਿਚ, ਨਾਂ ਤੂੰ ਤੋਲੀ ਸਾਂਨੂੰ
ਵੇ ਬੋਲ ਸਾਂਵਲ,
(1)
ਵਗਦੀ ਏ ਰਾਵੀ, ਵਿੱਚ ਸੁੱਟਾਂ ਕੰਗਣਾ
ਮੈਂ ਤੇ ਰੱਬ ਕੋਲੋਂ (2) ਬੱਸ ਹੁਣ ਮਾਹੀ ਮੰਗਣਾ
(2)
ਵਗਦੀ ਏ ਰਾਵੀ, ਵਿੱਚ ਸੁੱਟਾਂ ਮੈਂਹਦੀਆਂ
ਤੇਰਾ ਢੋਲਾ ਬੜਾ ਸੋਹਣਾ, ਮੈਂਨੂੰ ਸਹੀਆਂ ਕਹਿੰਦੀਆਂ
(3)
ਵਗਦੀ ਏ ਰਾਵੀ, ਵਿੱਚ ਸੁੱਟਾਂ ਝੁੰਮਕੇ
ਠੰਡ ਪੈਂਦੀ ਮੈਨੂੰ ਮਾਹੀਏ ਦਾ ਰੁਮਾਲ ਚੁੰਮਕੇ
(4)
ਵਗਦੀ ਏ ਰਾਵੀ, ਵਿੱਚ ਸੁੱਟਾਂ ਕੰਘੀਆਂ
ਮੈਨੂੰ ਅੱਜ ਪਤਾ ਲੱਗਾ, ਮਾਹੀ ਨਾਲ ਮੰਗੀਆਂ
(5)
ਵਗਦੀ ਏ ਰਾਵੀ, ਵਿੱਚ ਸੁੱਟਾਂ ਛੱਲੀਆਂ
ਨੀ ਮੈਂ ਕਿਹਨੂੰ-ਕਿਹਨੂੰ ਦੱਸਾਂ, ਮਾਹੀ ਨਾਲ ਚੱਲੀਆਂ
ਵੇ ਬੋਲ ਸਾਂਵਲ, ਨਾਂ ਰੋਲੀ ਸਾਂਨੂੰ
ਵੇ ਵੇਖੀਂ ਕੰਡਿਆਂ ਦੇ ਵਿਚ, ਨਾਂ ਤੂੰ ਤੋਲੀ ਸਾਂਨੂੰ
ਵੇ ਬੋਲ ਸਾਂਵਲ,