Ja Ve Pardesia – ਜਾ ਵੇ ਪ੍ਰਦੇਸੀਆ
ਪਰਦੇਸ ਗਿਓਂ ਤੇ ਪਰਦੇਸੀ ਹੋਇਓਂ, ਤੇਰੀ ਨਿੱਤ ਵਤਨਾਂ ‘ਚ ਲੋੜਾਂ
ਕਮਲੀ ਕਰਕੇ ਛੱਡ ਗਿਓ ਮੈਨੂੰ, ਤੇ ਮੈ ਕੱਖ ਗਲ਼ੀਆਂ ਦੇ ਰੋਲ੍ਹਾਂ
ਜਾ ਵੇ ਪ੍ਰਦੇਸੀਆ, ਵੇ ਦੇਰਾਂ ਕਾਂਹਨੂੰ ਲਾਈਆਂ
ਮੈਂ ਭੁੱਲ ਗਈਆਂ___, ਮੈਂ ਰੁਲ਼ ਗਈਆਂ___ ਹਾਏ
ਮੈਂ ਹੋਇਆ ਮਜਬੂਰ ਨੀ, ਜਦੋਂ ਦਾ ਤੇਥੋਂ ਦੂਰ ਨੀ
ਵੱਸ ਨਾ ਚਲੇ____, ਯਾਦਾਂ ਆਉਣ ਤੇਰੀਆਂ___ ਹਾਏ
ਜਾ ਵੇ ਪ੍ਰਦੇਸੀਆ
ਰੋ ਰੋ ਕੇ ਪੁੱਛਦੀਆਂ, ਤੇਰੀ ਤਸਵੀਰ ਨੂੰ
ਕੇਹੜੀ ਗੱਲੋਂ ਰਾਂਝਣਾਂ ਵੇ, ਭੁੱਲ ਗਿਓਂ ਹੀਰ ਨੂੰ, ਭੁੱਲ ਗਿਓਂ ਹੀਰ ਨੂੰ
ਜਾ ਵੇ ਪ੍ਰਦੇਸੀਆ, ਵੇ ਦੇਰਾਂ ਕਾਂਹਨੂੰ ਲਾਈਆਂ
ਮੈਂ ਭੁੱਲ ਗਈਆਂ___, ਮੈਂ ਰੁਲ਼ ਗਈਆਂ___ ਹਾਏ
ਜਾ ਵੇ ਪ੍ਰਦੇਸੀਆ
ਹਰ ਵੇਲੇ ਰਹਿੰਦਾ ਮੈਨੂੰ, ਤੇਰਾ ਹੀ ਖਿਆਲ ਨੀ
ਤੇਰੇ ਬਾਜੋਂ ਹੋਇਆ ਮੇਰਾ, ਜੀਵਣਾਂ ਮੁਹਾਲ ਨੀ, ਜੀਵਣਾਂ ਮੁਹਾਲ ਨੀ
ਮੈਂ ਹੋਇਆ ਮਜਬੂਰ ਨੀ, ਜਦੋਂ ਦਾ ਤੇਥੋਂ ਦੂਰ ਨੀ
ਵੱਸ ਨਾ ਚਲੇ____, ਯਾਦਾਂ ਆਉਣ ਤੇਰੀਆਂ___ ਹਾਏ
ਜਾ ਵੇ ਪ੍ਰਦੇਸੀਆ
ਦਰਦ ਵਿਛੋੜਾ ਦੇ ਕੇ, ਛੱਡ ਗਿਓਂ ਕੱਲੀਆਂ
ਗਲ਼ੀਆਂ ਦੇ ਕੱਖ ਰੋਲ਼ਾਂ, ਵਾਂਗ ਮੈਂ ਝੱਲੀਆਂ
ਜਾ ਵੇ ਪ੍ਰਦੇਸੀਆ, ਵੇ ਦੇਰਾਂ ਕਾਂਹਨੂੰ ਲਾਈਆਂ
ਮੈਂ ਭੁੱਲ ਗਈਆਂ___, ਮੈਂ ਰੁਲ਼ ਗਈਆਂ___ ਹਾਏ
ਜਾ ਵੇ ਪ੍ਰਦੇਸੀਆ
ਅੱਧੀ-2 ਰਾਤੀਂ ਮੇਰੇ, ਸੁਫਨੇ ‘ਚ ਆ ਕੇ
ਰੋਜ਼ ਤੁਰ ਜਾਵੇਂ ਮੈਨੂੰ, ਨੀਂਦਰੋਂ ਜਗਾ ਕੇ, ਨੀਂਦਰੋਂ ਜਗਾ ਕੇ
ਮੈਂ ਹੋਇਆ ਮਜਬੂਰ ਨੀ, ਜਦੋਂ ਦਾ ਤੇਥੋਂ ਦੂਰ ਨੀ
ਵੱਸ ਨਾ ਚਲੇ____, ਯਾਦਾਂ ਆਉਣ ਤੇਰੀਆਂ___ ਹਾਏ
ਜਾ ਵੇ ਪ੍ਰਦੇਸੀਆ
Ve Bol Sanwal – ਵੇ ਬੋਲ ਸਾਂਵਲ
ਵੇ ਬੋਲ ਸਾਂਵਲ, ਨਾਂ ਰੋਲੀ ਸਾਂਨੂੰ
ਵੇ ਵੇਖੀਂ ਕੰਡਿਆਂ ਦੇ ਵਿਚ, ਨਾਂ ਤੂੰ ਤੋਲੀ ਸਾਂਨੂੰ
ਵੇ ਬੋਲ ਸਾਂਵਲ,
(1)
ਵਗਦੀ ਏ ਰਾਵੀ, ਵਿੱਚ ਸੁੱਟਾਂ ਕੰਗਣਾ
ਮੈਂ ਤੇ ਰੱਬ ਕੋਲੋਂ (2) ਬੱਸ ਹੁਣ ਮਾਹੀ ਮੰਗਣਾ
(2)
ਵਗਦੀ ਏ ਰਾਵੀ, ਵਿੱਚ ਸੁੱਟਾਂ ਮੈਂਹਦੀਆਂ
ਤੇਰਾ ਢੋਲਾ ਬੜਾ ਸੋਹਣਾ, ਮੈਂਨੂੰ ਸਹੀਆਂ ਕਹਿੰਦੀਆਂ
(3)
ਵਗਦੀ ਏ ਰਾਵੀ, ਵਿੱਚ ਸੁੱਟਾਂ ਝੁੰਮਕੇ
ਠੰਡ ਪੈਂਦੀ ਮੈਨੂੰ ਮਾਹੀਏ ਦਾ ਰੁਮਾਲ ਚੁੰਮਕੇ
(4)
ਵਗਦੀ ਏ ਰਾਵੀ, ਵਿੱਚ ਸੁੱਟਾਂ ਕੰਘੀਆਂ
ਮੈਨੂੰ ਅੱਜ ਪਤਾ ਲੱਗਾ, ਮਾਹੀ ਨਾਲ ਮੰਗੀਆਂ
(5)
ਵਗਦੀ ਏ ਰਾਵੀ, ਵਿੱਚ ਸੁੱਟਾਂ ਛੱਲੀਆਂ
ਨੀ ਮੈਂ ਕਿਹਨੂੰ-ਕਿਹਨੂੰ ਦੱਸਾਂ, ਮਾਹੀ ਨਾਲ ਚੱਲੀਆਂ
ਵੇ ਬੋਲ ਸਾਂਵਲ, ਨਾਂ ਰੋਲੀ ਸਾਂਨੂੰ
ਵੇ ਵੇਖੀਂ ਕੰਡਿਆਂ ਦੇ ਵਿਚ, ਨਾਂ ਤੂੰ ਤੋਲੀ ਸਾਂਨੂੰ
ਵੇ ਬੋਲ ਸਾਂਵਲ,